ਸਿੱਖ ਵਾਤਾਵਰਣ ਦਿਵਸ 14 ਮਾਰਚ । (Vi feirer miljødagen)
ਸਿੱਖ ਵਾਤਾਵਰਣ ਦਿਵਸ 14 ਮਾਰਚ ਨੂੰ ਹੁੰਦਾ ਹੈ । ਇਸ ਦਿਨ ਗੁਰੂ ਹਰਿ ਰਾਏ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਹੈ। ਗੁਰੂ ਜੀ ਕੁਦਰਤ ਦੇ ਬਹੁਤ ਪ੍ਰੇਮੀ ਸਨ ।
ਸਾਡੇ ਸਾਰੇ ਹੀ ਗੁਰੂ ਸਾਹਿਬਾਂ ਨੇ ਹਰ ਇਨਸਾਨ ਨੂੰ ਕੁਦਰਤ ਨਾਲ਼ ਪਿਆਰ ਕਰਨਾ ਸਿਖਾਇਆ ਹੈ । ਸਾਨੂੰ ਸਭ ਨੂੰ ਆਪਣਾ ਆਪ ਤੇ ਆਪਣੇ ਆਲ਼ੇ ਦੁਆਲ਼ੇ ਦਾ ਖਿਆਲ ਰੱਖਣਾ ਚਾਹੀਦਾ ਹੈ । ਆਪ ਭੀ ਸਾਫ ਸੁਥਰੇ, ਆਲ਼ਾ-ਦੁਆਲ਼ਾ ਭੀ ਸਾਫ ਰੱਖਾਂਗੇ ਤੇ ਫਿਰ ਸਾਰਾ ਵਾਤਾਵਰਣ ਸਾਫ ਸੁਥਰਾ ਰਹੇਗਾ ।
ਆਪਣਾ ਵਾਤਾਵਰਣ ਵਧੀਆ ਬਣਾਉਣ ਲਈ ਸਾਨੂੰ ਫੁੱਲ-ਬੂਟੇ ਤੇ ਦਰਖ਼ਤ ਲਾਉਣੇ ਚਾਹੀਦੇ ਹਨ ਜਿਸ ਨਾਲ਼ ਸਾਨੂੰ ਤਾਜੀ ਤੇ ਸਾਫ ਹਵਾ ਮਿਲ਼ੇਗੀ । ਜਿਸ ਨਾਲ਼ ਸਾਡੀ ਸਿਹਤ ਚੰਗੀ ਰਹੇਗੀ ਤੇ ਅਸੀਂ ਵਧੀਆ ਜ਼ਿੰਦਗੀ ਗੁਜ਼ਾਰ ਸਕਾਂਗੇ।
ਪੰਜਾਬੀ ਸਕੂਲ ਵਿੱਚ ਅਸੀਂ ਹਰ ਸਾਲ ਸਿੱਖ ਵਾਤਾਵਰਣ ਦਿਵਸ 14 ਮਾਰਚ ਦੇ ਨਜ਼ਦੀਕ ਆਉਣ ਵਾਲ਼ੇ ਸ਼ੁੱਕਰਵਾਰ ਨੂੰ ਮਨਾਉਂਦੇ ਹਾਂ ।
ਇਸ ਵਾਰ ਭੀ ਇਹ ਦਿਨ ਸ਼ੁੱਕਰਵਾਰ ੧੦ ਮਾਰਚ ਨੂੰ ਮਨਾਇਆ ਗਿਆ ।
ਬੱਚਿਆਂ ਨਾਲ਼ ਵਾਤਾਵਰਣ ਬਾਰੇ ਗੱਲ ਬਾਤ ਕੀਤੀ ਗਈ । ਵਾਤਾਵਰਣ ਸੰਬੰਧੀ ਸਾਡੇ ਫ਼ਰਜ਼ਾਂ ਤੋਂ ਜਾਣੂੰ ਕਰਵਾਇਆ । ਸਾਨੂੰ ਵਾਤਾਵਰਣ ਦੀ ਸਾਂਭ ਸੰਭਾਲ਼ ਵਾਸਤੇ ਕੀ ਕਰਨਾ ਚਾਹੀਦਾ ਹੈ?
ਛੋਟੇ ਬੱਚਿਆਂ ਨੇ ਟਮਾਟਰਾਂ ਦੇ ਬੀਜ ਬੀਜੇ। ਵੱਡੇ ਬੱਚਿਆਂ ਨਾਲ਼ ਸਲੋਕ “ਪਵਣੁ ਗੁਰੂ ਪਾਣੀ ਪਿਤਾ…….” ਬਾਰੇ ਗੱਲ ਬਾਤ ਕੀਤੀ ਗਈ।