Fredager kl18-20 Veitvet Skole
ਪੰਜਾਬੀ ਸਕੂਲ ਨਾਰਵੇ ਦੇ ਸਾਲ ੨੦੨੧ ਦੇ ਆਖਰੀ ਦਿਨ ਤੇ ਬੱਚਿਆਂ ਤੇ ਮਾਪਿਆਂ ਦਾ ਇਕੱਠ ਇੱਕ ਫੁੱਟਬਾਲ ਗ੍ਰਾਊਂਡ ਵਿੱਚ ਕੀਤਾ ਗਿਆ। ਮਾਪਿਆਂ ਦਾ ਧੰਨਵਾਦ ਜਿਨ੍ਹਾਂ ਨੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਦਿਨ ਨੂੰ ਮਨਾਉਣ ਵਿੱਚ ਹਿੱਸਾ ਪਾਇਆ। ਮਹਾਮਾਰੀ ਕਾਰਨ ਛੋਟੇ ਛੋਟੇ ਗ੍ਰੁੱਪਾਂ ਵਿੱਚ ਖੜ੍ਹ-ਬੈਠ ਕੇ ਗੱਲਾਂ ਬਾਤਾਂ ਕੀਤੀਆਂ ਗਈਆਂ। ਸੱਤ ਮਹੀਨਿਆਂ ਬਾਅਦ ਮਾਪਿਆਂ ਤੇ ਬੱਚਿਆਂ ਨੂੰ ਮਿਲ਼ ਕੇ ਬਹੁਤ ਖੁਸ਼ੀ ਹੋਈ। ਚਾਹ-ਪਾਣੀ ਪੀਂਦਿਆਂ ਸਭ ਨੇ ਖ਼ੂਬ ਗੱਲਾਂ ਬਾਤਾਂ ਕੀਤੀਆਂ। ਅਖੀਰ ਵਿੱਚ ਬੱਚਿਆਂ ਨੂੰ ਤੁਹਫ਼ੇ ਦਿੱਤੇ ਗਏ। ਸਭ ਨੇ ਖੁਸ਼ੀ ਖੁਸ਼ੀ ਘਰਾਂ ਨੂੰ ਚਾਲੇ ਪਾਏ। ਅਗਲੇ ਛੇ ਸੱਤ ਹਫ਼ਤੇ ਛੁੱਟੀਆਂ ਹਨ। ਪਿਆਰੇ ਬੱਚਿਉ ਖ਼ੂਬ ਮੌਜਾਂ ਮਾਣਿਓ!
ਕਮੇਟੀ ਮੈਂਬਰ ਤੇ ਅਧਿਆਪਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਭੀ ਪੂਰੀ ਲਗਨ ਨਾਲ਼ ਕੰਮ ਕਰਦਿਆਂ ਬੱਚਿਆਂ ਨੂੰ online ਪੜ੍ਹਾਈ ਵਿੱਚ ਪੂਰੀ ਮਿਹਨਤ ਕਰਾਈ। ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਤੇ ਰੌਣਕ ਇਸ ਸਭ ਦੀ ਗਵਾਹੀ ਭਰਦੀ ਸੀ। ਆਸ ਹੈ ਕਿ ਅਗਲੇ ਦੋ ਮਹੀਨਿਆਂ ਵਿੱਚ ਹੋਰ ਖੁੱਲ੍ਹ ਹੋ ਜਾਵੇਗੀ ਤੇ ਜ਼ਿੰਦਗੀ ਮਹਾਮਾਰੀ ਤੋਂ ਪਹਿਲਾਂ ਵਾਂਗ ਹੀ ਹੋ ਜਾਵੇਗੀ ਤੇ ਅਸੀਂ online ਦੀ ਜਗ੍ਹਾ ਬੱਚਿਆਂ ਨੂੰ ਆਮ ਦੀ ਤਰ੍ਹਾਂ ਜਮਾਤਾਂ ਵਿੱਚ ਬਿਠਾ ਕੇ ਪੜ੍ਹਾਇਆ ਕਰਾਂਗੇ। ਗਰਮੀਆਂ ਦੀਆਂ ਛੁੱਟੀਆਂ ਲਈ ਚੰਗੀਆਂ ਆਸਾਂ ਤੇ ਮੁਰਾਦਾਂ ਸਹਿਤ
ਮੁੱਖ-ਸੇਵਾਦਾਰ
ਬਲਵਿੰਦਰ ਕੌਰ
********
Great Outdoors activity
ਮਾਪਿਆਂ, ਅਧਿਅਪਕਾਂ, ਪ੍ਰਬੰਧਕਾਂ ਅਤੇ ਵਿਦਿਆਰਥੀਆ ਦਾ ਬਹੁਤ ਬਹੁਤ ਧੰਨਵਾਦ ਜੀ ।
ਪੰਜਾਬੀ ਸਿਰਫ਼ ਇਕ ਭਾਸ਼ਾ ਹੀ ਨਹੀਂ ਬਲਕਿ ਇਸ ਨਾਲ ਪੰਜਾਬੀਆਂ ਦਾ ਧਰਮ, ਸੱਭਿਆਚਾਰ, ਰੀਤੀ ਰਿਵਾਜ ਅਤੇ ਪੰਜਾਬੀਅਤਾ ਇਹ ਸਭ ਕੁਝ ਜੁੜਿਆ ਹੋਇਆ ਹੈ। ਜੇਕਰ ਅਸੀਂ ਪੰਜਾਬੀ ਸਾਂਭ ਲਈਏ ਤਾਂ ਸਭ ਕੁਝ ਸਾਂਭਿਆ ਜਾ ਸਕਦਾ ਹੈ। ਇਸ ਵਧੀਆ ਉਪਰਾਲੇ ਅਤੇ ਉੱਦਮ ਲਈ ਸਭ ਦਾ ਧੰਨਵਾਦ।
ਮੁਖ਼ਤਿਆਰ ਸਿੰਘ
*********
ਮੁਖ਼ਤਿਆਰ ਸਿੰਘ ਜੀ ਇਸ ਸਭ ਕੁੱਝ ਦਾ ਸਿਹਰਾ ਪੰਜਾਬੀ ਸਕੂਲ ਨਾਰਵੇ ਦੀ ਕਮੇਟੀ ਤੇ ਅਧਿਆਪਕਾਂ ਦੇ ਸਿਰ ਬੱਝਦਾ ਹੈ ਜਿਸ ਦੇ ਤੁਸੀਂ ਭੀ ਮਹੱਤਵਪੂਰਨ ਮੈਂਬਰ ਹੋ। ਤੁਸੀਂ ਸਭ ਸਿਦਕਦਿਲੀ ਤੇ ਅਣਥੱਕ ਮਿਹਨਤ ਨਾਲ਼ ਪਰਾਗਪੁਰੀ ਪਰਿਵਾਰ ਵੱਲੋਂ ਲਾਏ ਇਸ ਵਿਦਿਆਲੇ ਦੀ 1996 ਤੋਂ ਸੇਵਾ ਕਰਦੇ ਆ ਰਹੇ ਹੋ। ਤੁਹਾਡੇ ਦਿਲਾਂ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਅਥਾਹ ਪਿਆਰ ਹੈ ਜਿਸ ਕਰਕੇ ਤੁਸੀਂ ਸਾਰੇ ਤਨ, ਮਨ ਤੇ ਧਨ ਨਾਲ਼ ਇਸ ਦੀ ਸੇਵਾ ਕਰ ਰਹੇ ਹੋ। ਇਸ ਦੇ ਵਿਕਾਸ ਤੇ ਪ੍ਰਫੁੱਲਤਾ ਲਈ ਦਿਨ ਰਾਤ ਤਤਪਰ ਰਹਿੰਦੇ ਹੋ। ਮੇਰੇ ਕੋਲ਼ ਤੁਹਾਡੀ ਸਭ ਦੀ ਸਿਫ਼ਤ ਲਈ ਢੁੱਕਵੇਂ ਸ਼ਬਦ ਨਹੀਂ। ਵਾਹਿਗੁਰੂ ਸਭ ਤੇ ਆਪਣੀ ਮਿਹਰ ਬਣਾਈ ਰੱਖਣ।
ਮੁਖ਼ਤਿਆਰ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਬੁੱਟਰ, ਦਪਿੰਦਰ ਸਿੰਘ, ਕੁਲਜਿੰਦਰ ਸਿੰਘ ਹੇਅਰ, ਰਾਣਾ ਰਣਜੀਤ ਸਿੰਘ, ਜਸਵਿੰਦਰ ਕੌਰ, ਮਨਿੰਦਰ ਕੌਰ ਵੜੈਚ, ਕੁਲਵਿੰਦਰ ਕੌਰ, ਨਵਦੀਪ ਕੌਰ ਬਰਾੜ, ਜਸਬੀਰ ਕੌਰ ਉੱਪਲ਼, ਪ੍ਰਿਤਪਾਲ ਕੌਰ, ਰਾਜਵਿੰਦਰ ਕੌਰ, ਰਾਜਵੰਤਜੀਤ ਕੌਰ, ਧਰਿੰਦਰਜੀਤ ਕੌਰ ਤੇ ਸਰਬਜੀਤ ਕੌਰ ਜੀ ਦਿਲ ਦੀਆਂ ਡੁੰਘਾਈਆਂ ਤੋਂ ਤੁਹਾਡੀ ਖੂਨ ਪਸੀਨੇ ਦੀ ਸੇਵਾ ਨੂੰ ਸਲਾਮ! ਬੱਚਿਆਂ ਤੇ ਮਾਪਿਆੰ ਨੂੰ ਮਿਲ਼ ਕੇ ਮਹਿਸੂਸ ਹੋਇਆ ਕਿ ਤੁਹਾਡੀ ਮਿਹਨਤ ਨੂੰ ਵਾਹਵਾ ਫਲ਼ ਲੱਗਿਆ ਹੈ।
ਸਭ ਮਾਪਿਆਂ ਤੇ ਬੱਚਿਆਂ ਦਾ ਭੀ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਸਭ ਨੂੰ ਇਸ ਸੇਵਾ ਦਾ ਮੌਕਾ ਦੇ ਰਹੇ ਹਨ। ਚੜ੍ਹਦੀ-ਕਲ੍ਹਾ ਦੀ ਕਾਮਨਾ ਸਹਿਤ
ਮੁੱਖ-ਸੇਵਾਦਾਰ
ਬਲਵਿੰਦਰ ਕੌਰ